ਨੈਸ਼ਨਲ

ਘਲੂਘਾਰਾ ਜੂਨ '84 ਫੌਜ ਵਲੋਂ ਗੁਰਧਾਮਾਂ ਤੇ ਚਲਾਈਆਂ ਗੋਲੀਆਂ ਤੇ ਰੁਕ ਗਈਆਂ, ਪਰ ਚੀਸਾਂ ਅੱਜ ਵੀ  ਗੂੰਜਦੀਆਂ ਹਨ -ਭਾਈ ਸਰੂਪ ਸਿੰਘ ਰੂਪ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | June 03, 2026 07:17 PM

ਨਵੀਂ ਦਿੱਲੀ- ਜੂਨ 1984 ਸਿੱਖ ਇਤਿਹਾਸ ਦਾ ਉਹ ਦਰਦਨਾਕ ਅਤੇ ਅਮਿੱਟ ਅਧਿਆਇ ਹੈ, ਜਿਸਦੀ ਪੀੜ ਅੱਜ ਵੀ ਹਰ ਗੁਰੂ ਨਾਨਕ ਨਾਮ ਲੇਵਾ ਸਿੱਖ ਦੇ ਹਿਰਦੇ ਵਿੱਚ ਧੜਕਦੀ ਹੈ। ਇਹ ਉਹ ਸਮਾਂ ਸੀ ਜਦੋਂ ਸੰਸਾਰ ਭਰ ਦੇ ਸਿੱਖਾਂ ਦੇ ਆਤਮਕ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਸਰਕਾਰੀ ਤਾਕਤ ਦੇ ਨਸ਼ੇ ਵਿੱਚ ਇੱਕ ਅਜਿਹਾ ਹਮਲਾ ਕੀਤਾ ਗਿਆ, ਜਿਸਨੇ ਮਨੁੱਖਤਾ, ਲੋਕਤੰਤਰ ਅਤੇ ਧਾਰਮਿਕ ਅਜ਼ਾਦੀ ਨੂੰ ਲਹੂ-ਲੁਹਾਣ ਕਰ ਦਿੱਤਾ। ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਸਰੂਪ ਸਿੰਘ ਰੂਪ ਨੇ ਕਿਹਾ ਜਿਸ ਧਰਤੀ ਤੋਂ ਸਦੀਆਂ ਤੋਂ ਸਰਬੱਤ ਦੇ ਭਲੇ ਦਾ ਸੰਦੇਸ਼ ਗੂੰਜਦਾ ਰਿਹਾ, ਜਿਸ ਅਸਥਾਨ ਨੇ ਜ਼ੁਲਮ ਦੇ ਵਿਰੁੱਧ ਖੜ੍ਹਨ ਦੀ ਪ੍ਰੇਰਣਾ ਦਿੱਤੀ, ਉਸ ਪਵਿੱਤਰ ਧਾਮ ਨੂੰ ਗੋਲੀਆਂ, ਗੋਲਿਆਂ ਅਤੇ ਟੈਂਕਾਂ ਨਾਲ ਰੌੰਦਣ ਦੀ ਕੋਸ਼ਿਸ਼ ਕੀਤੀ ਗਈ। ਹਜ਼ਾਰਾਂ ਬੇਗੁਨਾਹ ਸੰਗਤਾਂ, ਸੇਵਾਦਾਰਾਂ, ਬੀਬੀਆਂ, ਬੱਚਿਆਂ ਅਤੇ ਸਿੰਘਾਂ ਦਾ ਖੂਨ ਇਸ ਪਵਿੱਤਰ ਧਰਤੀ ਉੱਤੇ ਵਹਾਇਆ ਗਿਆ। ਉਨ੍ਹਾਂ ਕਿਹਾ ਅਕਾਲ ਤਖ਼ਤ ਸਾਹਿਬ ਸਿਰਫ਼ ਇੱਟਾਂ ਅਤੇ ਪੱਥਰਾਂ ਦੀ ਇਮਾਰਤ ਨਹੀਂ। ਇਹ ਸਿੱਖ ਕੌਮ ਦੀ ਅਣਖ, ਆਜ਼ਾਦੀ ਅਤੇ ਜ਼ੁਲਮ ਦੇ ਵਿਰੁੱਧ ਖੜ੍ਹਨ ਦਾ ਪ੍ਰਤੀਕ ਹੈ। ਉਸ ਉੱਤੇ ਕੀਤਾ ਗਿਆ ਹਮਲਾ ਦਰਅਸਲ ਪੂਰੇ ਪੰਥ ਦੀ ਅਸਮਿਤਾ ਅਤੇ ਸਵਾਭਿਮਾਨ ਉੱਤੇ ਹਮਲਾ ਸੀ। ਭਾਈ ਸਰੂਪ ਸਿੰਘ ਰੂਪ ਨੇ ਕਿਹਾ ਅੱਜ ਜਦੋਂ ਅਸੀਂ ਜੂਨ 84 ਦੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਤਾਂ ਸਿਰਫ਼ ਅੱਖਾਂ ਵਿੱਚ ਹੰਝੂ ਹੀ ਨਹੀਂ, ਸਗੋਂ ਆਪਣੇ ਅੰਦਰ ਇਹ ਪ੍ਰਣ ਵੀ ਜਗਾਉਣਾ ਹੈ ਕਿ ਅਸੀਂ ਆਪਣੇ ਗੁਰੂਆਂ ਦੇ ਦਿੱਤੇ ਸਿਧਾਂਤਾਂ, ਆਪਣੀ ਪੰਥਕ ਅਣਖ ਅਤੇ ਆਪਣੇ ਇਤਿਹਾਸ ਨੂੰ ਕਦੇ ਨਹੀਂ ਭੁੱਲਾਂਗੇ। ਜਿਨ੍ਹਾਂ ਨੇ ਜ਼ੁਲਮ ਅੱਗੇ ਸਿਰ ਨਹੀਂ ਝੁਕਾਇਆ, ਜਿਨ੍ਹਾਂ ਨੇ ਗੁਰੂ ਘਰ ਦੀ ਸ਼ਾਨ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ, ਉਹ ਸਦਾ ਕੌਮ ਦੇ ਦਿਲਾਂ ਵਿੱਚ ਜਿਉਂਦੇ ਰਹਿਣਗੇ। ਉਨ੍ਹਾਂ ਕਿਹਾ ਅੱਜ ਅਸੀਂ ਸਮੂਹ ਸ਼ਹੀਦਾਂ ਨੂੰ ਸਿਰ ਨਿਵਾ ਕੇ ਸ਼ਰਧਾਂਜਲੀ ਭੇਟ ਕਰੀਏ ਅਤੇ ਅਰਦਾਸ ਕਰੀਏ ਕਿ ਵਾਹਿਗੁਰੂ ਜੀ ਸਾਨੂੰ ਵੀ ਸੱਚ, ਇਨਸਾਫ਼ ਅਤੇ ਧਰਮ ਦੀ ਰੱਖਿਆ ਲਈ ਹਮੇਸ਼ਾਂ ਦ੍ਰਿੜ੍ਹ ਰਹਿਣ ਦਾ ਬਲ ਬਖ਼ਸ਼ਣ। "ਦੇਹ ਸ਼ਿਵਾ ਬਰ ਮੋਹੇ ਇਹੈ, ਸ਼ੁਭ ਕਰਮਨ ਤੇ ਕਬਹੂੰ ਨ ਟਰੋਂ, ਨ ਡਰੋਂ ਅਰਿ ਸੋ ਜਬ ਜਾਇ ਲਰੋਂ, ਨਿਸਚੈ ਕਰ ਅਪਨੀ ਜੀਤ ਕਰੋਂ॥" ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਕੋਟਿ-ਕੋਟਿ ਪ੍ਰਣਾਮ। ਸ਼ਹੀਦ ਸਿੰਘ-ਸਿੰਘਣੀਆਂ ਅਮਰ ਰਹਿਣ।

Have something to say? Post your comment

 
 
 
 

ਨੈਸ਼ਨਲ

ਪੰਨੂ ਕਤਲ ਸਾਜ਼ਿਸ਼ ਮਾਮਲਾ: ਨਿਖਿਲ ਗੁਪਤਾ ਦੀ ਸਜ਼ਾ 25 ਸਤੰਬਰ ਤੱਕ ਟਲੀ, ਭਾਰਤ- ਅਮਰੀਕਾ ਸਬੰਧਾਂ 'ਤੇ ਨਜ਼ਰ

ਜੂਨ ’84 ਤੀਜਾ ਘੱਲੂਘਾਰਾ: 5 ਜੂਨ ਦੇ ਯਾਦਗਾਰੀ ਮਾਰਚ ’ਚ ਸ਼ਾਮਲ ਹੋਵੇਗੀ ਮਾਲਵੇ ਦੀ ਸੰਗਤ – ਬਾਬਾ ਮਹਿਰਾਜ

ਘਲੂਘਾਰਾ ਜੂਨ 1984: ਸ਼ਹੀਦਾਂ ਦੀ ਯਾਦ, ਸਿੱਖੀ ਅਸੂਲਾਂ ਨਾਲ ਜੁੜਨ ਦਾ ਸੰਕਲਪ, ਜੋ ਨਿਆਂ ਅਤੇ ਕੌਮੀ ਅਣਖ ਦਾ ਦਿਖਾਉਂਦਾ ਹੈ ਰਾਹ – ਸੰਤ ਮੀਤ ਸਿੰਘ

ਅਮਰੀਕਾ-ਈਰਾਨ ਯੁੱਧ -ਪਿਛਲੇ ਮਹੀਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਭਗ 7.50 ਰੁਪਏ ਦਾ ਹੋਇਆ ਵਾਧਾ  

ਕਾਂਗਰਸ ਪੰਜਾਬ ਵਿੱਚ ਆਪਣੇ ਬਲ ਬੂਤੇ ਚੋਣਾਂ ਲੜੂਗੀ ਜਾਂ ਨਹੀਂ ਭੁਪੇਸ਼ ਬਗੇਲ ਇਸ ਗੱਲ ਤੇ ਨੇ ਚੁੱਪ

ਨੈਸ਼ਨਲ ਅਕਾਲੀ ਦਲ ਨੇ ਲੀਗਲ ਵਿੰਗ ਦਾ ਕੀਤਾ ਗਠਨ, ਸੀਨੀਅਰ ਵਕੀਲਾਂ ਨੂੰ ਮਿਲੀਆਂ ਜ਼ਿੰਮੇਵਾਰੀਆਂ

ਨਾਦੇੜ ਪੁਲਿਸ ਵੱਲੋਂ ਸਿੱਖਾਂ ਦੇ ਪਵਿੱਤਰ ਕਕਾਰ ਕਿਰਪਾਨ ਦੀ ਜ਼ਬਰਦਸਤੀ ਜ਼ਬਤੀ ਨਾ ਸਿਰਫ਼ ਗੈਰ-ਕਾਨੂੰਨੀ ਹੈ, ਸਗੋਂ ਸਿੱਖ ਧਾਰਮਿਕ ਆਜ਼ਾਦੀ 'ਤੇ ਹਮਲਾ: ਮਾਨ

ਬਾਦਲ ਦਲ ਨੂੰ ਵੱਡਾ ਝਟਕਾ: ਜਸਵੰਤ ਸਿੰਘ ਬਿੱਟੂ ਸੈਂਕੜੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਿੱਚ ਸ਼ਾਮਲ

ਜਲਾਵਤਨੀ ਭਾਈ ਜਗਦੀਸ ਸਿੰਘ ਭੂਰਾ ਦੀ ਚੌਥੀ ਬਰਸੀ ਮੌਕੇ ‘ਕੌਰਨਾਮਾ-3’ ਬੈਲਜੀਅਮ ’ਚ ਜਾਰੀ ਕੀਤੀ

ਸ਼ਹੀਦਾਂ ਦਾ ਡੁਲਿਆ ਲਹੂ ਕੌਮ ਨੂੰ ਹਰ ਵੇਲੇ ਇਹ ਸੰਦੇਸ਼ ਦਿੰਦਾ ਰਹੇਗਾ ਕਿ ਜ਼ੁਲਮ ਅੱਗੇ ਝੁਕਣਾ ਸਿੱਖੀ ਦਾ ਮਾਰਗ ਨਹੀਂ: ਭਾਈ ਗੁਰਦੇਵ ਸਿੰਘ ਕੋਹਾੜਕਾ